# started 2014-09-02T08:17:29Z "ਜੇਹਲਮ ਦਰਿਆ (ਉਰਦੂ: دریاۓ جہلم; ਸੰਸਕ੍ਰਿਤ: वितस्ता; ਕਸ਼ਮੀਰੀ: Vyeth; ਹਿੰਦੀ: झेलम)ਪੰਜਾਬ ਦਾ ਸਭ ਤੋਂ ਵੱਡਾ ਅਤੇ ਕੇਂਦਰੀ ਦਰਿਆ ਹੈ, ਜੋ ਕਿ ਜੇਹਲਮ ਸ਼ਹਿਰ ਵਿੱਚੋਂ ਦੀ ਗੁਜ਼ਰਦਾ ਹੈ। ਇਹ ਸਿੰਧ ਦਰਿਆ ਦਾ ਸਹਾਇਕ ਦਰਿਆ ਹੈ। ਇਸ ਨੂੰ ਵੈਦਿਕ ਸੱਭਿਅਤਾ ਦੌਰਾਨ ਭਾਰਤੀਆ ਵਲੋਂ ਵੀਤਾਸਤਾ ਅਤੇ ਗਰੀਕਾਂ ਵਲੋਂ ਹਏਡਾਪੀਸ ਕਿਹਾ ਜਾਦਾ ਸੀ। ਐਲਗਜੈਂਡਰ ਮਹਾਨ ਨੇ ਇਸ ਜੇਹਲਮ ਦਰਿਆ ਨੂੰ 326 ਈ.ਪੂ ਵਿੱਚ ਪੋਰਸ ਨੂੰ ਹਾਈਡਪਸ ਦੀ ਲੜਾਈ ਹਰਾਉਣ ਲਈ ਪਾਰ ਕੀਤਾ। ਉਸ ਨੇ ਦਰਿਆ ਦੇ ਕੰਢੇ ਉੱਤੇ ਸ਼ਹੈਰ ਵਸਾਇਆ, ਜਿਸ ਦਾ ਨਾਂ ਬੁਕੀਫਾਲਾ, ਆਪਣੇ ਪਰਸਿੱਧ ਘੋੜੇ ਬੁਕੀਫਲਿਸ ਦੇ ਨਾਂ ਉੱਤੇ ਰੱਖਿਆ, ਜਿਸ ਨੂੰ ਇੱਥੇ ਦੱਬਿਆ ਗਿਆ ਸੀ। ਇਹ ਮੰਨਿਆ ਜਾਦਾ ਹੈ ਕਿ ਇਹ ਘਟਨਾ ਮੌਜੂਦਾ ਜੇਹਲਮ ਸ਼ਹਿਰ ਦੇ ਨੇੜੇ ਤੇੜੇ ਕਿਤੇ ਹੋਈ ਸੀ।"@pa . "ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936 - 7 ਮਈ 1973) ਪੰਜਾਬੀ ਦਾ ਇੱਕ ਕਵੀ ਸੀ| ਇਸ ਨੂੰ ਪੰਜਾਬੀ ਦਾ ਸ਼ੈਲੇ ਕਿਹਾ ਜਾਦਾ ਹੈ। ਉਸ ਦੀ ਵਿਸ਼ੇਸਤਾ ਸੀ ਕਿ ਉਹ ਸ਼ਬਦਾਂ ਨੂੰ ਰੋਜ਼ਾਨਾ ਜਿੰਦਗੀ ਵਿੱਚੋ ਚੁਣਦਾ ਅਤੇ ਉਹਨਾਂ ਨਾਲ ਦਿਲ ਨੂੰ ਚੀਰ ਦੇਣ ਵਾਲੀਆਂ ਕਵਿਤਾਵਾਂ, ਗ਼ਜਲਾਂ ਲਿਖਦਾ ।ਸ਼ਿਵ ਦੀ ਕਵਿਤਾ ਦੁੱਖ, ਨਿੱਜੀ ਦਰਦ ਅਤੇ ਵਿਛੋੜੇ ਦੇ ਦੁਆਲੇ ਕੇਂਦਰਿਤ ਹੈ।"@pa . "ਅੰਮ੍ਰਿਤਸਰ (ਜਾਂ ਅਮ੍ਰਿਤਸਰ; ਮਤਲਬ: \"ਅੰਮ੍ਰਿਤ ਦਾ ਸਰੋਵਰ\") ਚੜ੍ਹਦੇ ਪੰਜਾਬ ਦਾ ਇੱਕ ਸਰਹੱਦੀ ਸ਼ਹਿਰ ਹੈ ਜੋ ਪੰਜਾਬ ਦੇ ਉੱਤਰੀ ਹਿੱਸੇ ਵਿੱਚ ਲਾਹੌਰ ਤੋਂ ੬੭ ਕਿਲੋਮੀਟਰ ਦੂਰ ਵਾਕਿਆ ਹੈ। ਇਹ ਸਿੱਖ ਧਰਮ ਦਾ ਧਾਰਮਿਕ ਅਤੇ ਸੱਭਿਆਚਾਰਕ ਕੇਂਦ‍ਰ ਹੈ। ਪੰਜਾਬੀ ਇੱਥੋਂ ਦੀ ਮੁੱਖ ਜਾਂ ਪਹਿਲੀ ਬੋਲੀ ਹੈ ਅਤੇ ਹੋਰ ਬੋਲੀਆਂ ਵਿੱਚ ਉਰਦੂ, ਹਿੰਦੀ ਅਤੇ ਅੰਗਰੇਜ਼ੀ ਸ਼ਾਮਲ ਹਨ। ਇਸ ਦਾ ਸਰਕਾਰੀ ਮੁੱਖ ਦਫ਼ਤਰ ਅੰਮ੍ਰਿਤਸਰ ਜ਼ਿਲਾ ਹੈ। ਇਸ ਦੀ ਆਬਾਦੀ ਕਰੀਬ ੨੦੦੦੦੦੦ ਸ਼ਹਿਰੀ ਅਤੇ ੩,੦੦੦,੦੦੦ ਦੇ ਕਰੀਬ ਅੰਮ੍ਰਿਤਸਰ ਜ਼ਿਲੇ ਵਿੱਚ ੨੦੧੧ ਦੀ ਭਾਰਤੀ ਮਰਦਮਸ਼ੁਮਾਰੀ ਮੁਤਾਬਕ ਹੈ। ਯਾਤਰਾ ਲਈ ਸਭ ਤੋਂ ਵਧੀਆ ਸਮਾਂ ਅਕਤੂਬਰ ਅਤੇ ਮਾਰਚ ਵਿੱਚ ਹੈ।"@pa . "ਚਨਾਬ ਦਰਿਆ (ਪੁਰਾਤਨ ਨਾਂ ਚੰਦਰ ਭਾਗਾ ਨਦੀ) ਚੰਦਰ ਅਤੇ ਭਾਗਾ ਦੇ ਸੰਗਮ ਨਾਲ ਹਿਮਾਲਿਆ ਦੇ ਕਸ਼ਮੀਰੀ ਭਾਗ ਵਿੱਚ ਬਣਦਾ ਹੈ। ਇਹ ਪੰਜਾਬ ਦੇ ਸਮਤਲ ਮੈਦਾਨਾਂ ਵਿੱਚ ਵਹਿੰਦਾ ਹੋਇਆ ਰਚਨਾ ਅਤੇ ਜੇਚ ਡੋਬਸ ਵਿੱਚ ਸੀਮਾਵਾਂ ਬਣਾਉਦਾ ਹੈ। ਇਹ ਤਰਿੱਮ ਦੇ ਥਾਂ ਉੱਤੇ ਜੇਹਲਮ ਵਿੱਚ ਮਿਲ ਜਾਦਾ ਹੈ, ਅਤੇ ਅੱਗੇ ਰਾਵੀ ਨਾਲ ਵਹਿੰਦਾ ਹੋਇਆ ਸਤਲੁਜ ਰਾਹੀਂ ਅੰਤ ਵਿੱਚ ਸਿੰਧ ਨਾਲ ਮਿਲ ਜਾਦਾ ਹੈ। ਚਨਾਬ ਦੀ ਕੁੱਲ ਲੰਬਾਈ ਕਰੀਬ 960 ਕਿਲੋਮੀਟਰ ਹੈ।ਦਰਿਆ ਨੂੰ ਭਾਰਤੀ ਵੈਦਿਕ ਸੱਭਿਅਤਾ ਸਮੇਂ ਅਸੀਕਨੀ ਜਾਂ ਇਸੀਕਨੀ ਅਤੇ ਯੂਨਾਨੀਆਂ ਦੁਆਰਾ ਅਸੀਨਸ ਦੇ ਨਾਂ ਨਾਲ ਜਾਣਿਆ ਜਾਦਾ ਸੀ। 325 ਵਿੱਚ ਸਿੰਕਦਰ ਮਹਾਨ ਨੇ ਚਨਾਬ ਅਤੇ ਸਤਲੁਜ ਦਰਿਆਵਾਂ ਦੇ ਮੇਲ ਵਾਲੇ ਥਾਂ ਉੱਤੇ ਐਲਗਜੈਂਡਰੀਆ (ਹੁਣ ਉਚ) ਕਹਿੰਦੇ ਹਨ) ਨਾਂ ਦੇ ਸ਼ਹਿਰ ਦਾ ਮੁੱਢ ਬੰਨ੍ਹਿਆ।ਸਿੰਧ ਜਲ ਸੰਧੀ ਦੇ ਤਹਿਤ ਇਹਦੇ ਪਾਣੀ ਵਿੱਚੋਂ ਪਾਕਿਸਤਾਨ ਨੂੰ ਹਿੱਸਾ ਮਿਲਦਾ ਹੈ।"@pa . "ਸਿੱਖ ਉਸ ਇਨਸਾਨ ਨੂੰ ਆਖਦੇ ਹਨ ਜੋ ਸਿੱਖ ਧਰਮ ਵਿੱਚ ਯਕੀਨ ਰੱਖਦਾ ਹੈ। ਇਸ ਧਰਮ ਦੀ ਬੁਨਿਆਦ 15ਵੀਂ ਸਦੀ ਵਿੱਚ ਗੁਰੂ ਨਾਨਕ ਦੇਵ ਨੇ ਰੱਖੀ। ਸਿੱਖਾਂ ਦੀ ਧਾਰਮਿਕ ਪੁਸਤਰਕ ਗੁਰੂ ਗ੍ਰੰਥ ਸਾਹਿਬ ਹੈ।"@pa . "ਰਸਾਇਣਿ ਵਿਗਿਆਨ ਵਿਗਿਆਨ ਦੀ ਉਹ ਸ਼ਾਖਾ ਹੈ ਜਿਸ ਵਿੱਚ ਪਦਾਰਥਾਂ ਦੀ ਸੰਰਚਨਾ, ਗੁਣਾਂ ਅਤੇ ਰਾਸਾਇਣਕ ਪ੍ਰਤੀਕਿਰਿਆਵਾਂ ਦੇ ਦੌਰਾਨ ਉਨ੍ਹਾਂ ਵਿੱਚ ਹੋਏ ਪਰਿਵਰਤਨਾਂ ਦਾ ਅਧਿਅਨ ਕੀਤਾ ਜਾਂਦਾ ਹੈ। ਇਸ ਵਿੱਚ ਪਦਾਰਥਾਂ ਦੇ ਪਰਮਾਣੂਆਂ, ਅਣੂਆਂ, ਕਰਿਸਟਲਾਂ (ਰਵਿਆਂ) ਅਤੇ ਰਾਸਾਇਣਕ ਪ੍ਰਤੀਕਿਰਿਆਵਾਂ ਦੇ ਦੌਰਾਨ ਮੁਕਤ ਹੋਈ ਜਾਂ ਪ੍ਰਯੁਕਤ ਹੋਈ ਊਰਜਾ ਦਾ ਅਧਿਅਨ ਕੀਤਾ ਜਾਂਦਾ ਹੈ।"@pa . "ਸਿੱਖੀ (ਉਚਾਰਨ: sikkhī, IPA: [ˈsɪkːʰiː]) ਇੱਕ ਰੱਬ ਨੂੰ ਮੰਨਣ ਵਾਲਾ ਧਰਮ ਹੈ ਜਿਸਦੀ ਨੀਂਹ ਗੁਰੂ ਨਾਨਕ ਦੇਵ ਨੇ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਰੱਖੀ। ਮੰਨਣ ਵਾਲਿਆਂ ਦੀ ਗਿਣਤੀ ਮੁਤਾਬਕ ਇਹ ਦੁਨੀਆਂ ਦਾ ਪੰਜਵਾਂ ਵੱਡਾ ਧਰਮ ਹੈ। ਸਿੱਖੀ ਸ਼ਬਦ ਸਿੱਖ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਪੱਕਾ ਅਤੇ ਯੋਗ ਚੇਲਾ। ਸਿੱਖੀ ਦਾ ਅਧਾਰ ਇੱਕ ਰੱਬ ਅਤੇ ਦਸ ਗੁਰੂ ਦੀਆਂ ਸਿੱਖਿਆਵਾਂ ਹਨ ਜੋ ਸਿੱਖਾਂ ਦੇ ਧਾਰਮਕ ਪੁਸਤਕ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਸਿੱਖ ਧਰਮ ਦੇ ਦਰਸ਼ਨ ਨੂੰ ਗੁਰਮਤਿ ਕਿਹਾ ਜਾਂਦਾ ਹੈ ਜਿਸਦਾ ਮੁੱਖ ਵਾਹਿਗੁਰੂ ਵਿੱਚ ਯਕੀਨ ਰੱਖਣਾ ਹੈ ਜਿਸਨੂੰ ਇੱਕ ਓਅੰਕਾਰ (ਮਤਲਬ: ਇੱਕ ਰੱਬ) ਦੁਆਰਾ ਦਰਸਾਇਆ ਜਾਂਦਾ ਹੈ। ਸਿੱਖ ਸਵਰਗ ਅਤੇ ਨਰਕ ਵਿੱਚ ਯਕੀਨ ਨਹੀਂ ਰੱਖਦੇ।ਗੁਰੂ ਨਾਨਕ ਦੇਵ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਇੱਕ ਸਿੱਖ ਨੂੰ ਦੂਜਾ ਗੁਰੂ ਬਣਾਇਆ ਅਤੇ ਸਿੱਖ ਸਮਾਜ ਨੂੰ ਸੇਧ ਦੇਣ ਦਾ ਕੰਮ ਸੌਂਪਿਆ। ਇਹ ਰੀਤ ਦਸਵੇਂ ਗੁਰੂ, ਗੋਬਿੰਦ ਸਿੰਘ (1666-1708) ਤੱਕ ਜਾਰੀ ਰਹੀ ਜਿੰਨ੍ਹਾਂ ਨੇ 1699 ਈਸਵੀ ਦੀ ਵਿਸਾਖੀ ਨੂੰ ਖਾਲਸਾ ਕਾਇਮ ਕੀਤਾ ਕੀਤਾ ਅਤੇ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ; ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਅਤੇ ਪੰਜ ਪਿਆਰੇ ਦਾ ਨਾਂ ਦਿੱਤਾ ਜਿਨ੍ਹਾਂ ਤੋਂ ਬਾਅਦ ’ਚ ਗੁਰੂ ਜੀ ਨੇ ਬੇਨਤੀ ਕਰ ਖੁਦ ਅੰਮ੍ਰਿਤ ਛਕਿਆ। ਗੁਰੂ ਗੋਬਿੰਦ ਸਿੰਘ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਹੁਕਮ ਕਰਦੇ ਹੋਏ ਦੇਹਧਾਰੀ ਗੁਰੂ ਰੀਤੀ ਨੂੰ ਸਮਾਪਤ ਕੀਤਾ।ਸਿੱਖਾਂ ਦੀ ਸਭ ਤੋਂ ਵੱਡੀ ਗਿਣਤੀ ਪੰਜਾਬ, ਭਾਰਤ ਵਿੱਚ ਰਹਿੰਦੀ ਹੈ ਅਤੇ ਇਸਤੋਂ ਬਿਨਾਂ ਪੰਜਾਬ, ਪਾਕਿਸਤਾਨ, ਕੈਨੇਡਾ, ਅਮਰੀਕਾ, ਇੰਗਲੈਂਡ ਆਦਿ ਯੂਰਪੀ ਅਤੇ ਹੋਰ ਦੇਸ਼ਾਂ ਵਿੱਚ ਸਿੱਖਾਂ ਦੀ ਕਾਫੀ ਗਿਣਤੀ ਹੈ।"@pa . "ਭੰਗੜਾ ਪੰਜਾਬ ਦੇ ਦੋ ਮੁੱਖ ਅਤੇ ਉੱਘੇ ਲੋਕ ਨਾਚਾਂ ਵਿੱਚੋਂ ਇੱਕ ਹੈ; ਦੂਜਾ ਮੁੱਖ ਨਾਚ ਗਿੱਧਾ ਹੈ। ਭੰਗੜਾ ਗੱਭਰੂਆਂ ਦਾ ਨਾਚ ਹੈ ਜਦਕਿ ਗਿੱਧਾ ਮੁਟਿਆਰਾਂ ਦਾ। ਭੰਗੜਾ ਤਕਰੀਬਨ ਹਰ ਖ਼ੁਸ਼ੀ ਦੇ ਮੌਕੇ ’ਤੇ ਪਾਇਆ ਜਾਂ ਨੱਚਿਆ ਜਾਂਦਾ ਹੈ ਜਿੰਨ੍ਹਾਂ ਵਿੱਚ ਕਣਕ ਦੀ ਵਾਢੀ ਭਾਵ ਵਿਸਾਖੀ ਆਦਿ ਮੇਲੇ, ਵਿਆਹ, ਮੰਗਣੇ ਅਤੇ ਤਿਉਹਾਰ ਆਦਿ ਸ਼ਾਮਲ ਹਨ। ਇਹ ਲੋਕ-ਨਾਚ ਪੰਜਾਬ ਦੀ ਕਿਸਾਨੀ ਸੰਸਕ੍ਰਿਤੀ ਜਿੰਨਾ ਹੀ ਪ੍ਰਾਚੀਨ ਹੈ। ਲੋਕਧਾਰਾ ਵਿਗਿਆਨੀ ਸੋਹਿੰਦਰ ਸਿੰਘ ਵਣਜਾਰਾ ਬੇਦੀ ਦੇ ਸ਼ਬਦਾਂ ਵਿੱਚ \"ਪਹਿਲਾਂ ਪਹਿਲਾਂ ਜਦੋਂ ਪੰਜਾਬੀਆਂ ਨੇ ਹਰੀਆਂ ਫਸਲਾਂ ਨੂੰ ਸੁਨਹਿਰੀ ਸਿੱਟੇ ਪੈਂਦੇ ਵੇਖੇ ਤਾਂ ਉਨ੍ਹਾਂ ਦਾ ਮਨ ਹੁਲਾਰੇ ਵਿੱਚ ਆ ਕੇ ਨੱਚ ਖਲੋਤਾ। ਲੰਮੀ ਘਾਲਣਾ ਤੇ ਕਰੜੀ ਮਿਹਨਤ ਨੂੰ ਸੁਨਹਿਰੀ ਫਲ ਲੱਗਿਆ ਵੇਖ, ਕਿਸ ਦਾ ਦਿਲ ਨਹੀਂ ਨੱਚ ਉਠਦਾ? ਮੁੱਢ ਵਿੱਚ ਇਹ ਨਾਚ, ਫਸਲਾਂ ਦੀ ਉਪਜਾਊ ਸ਼ਕਤੀ ਵਧਾਉਣ ਲਈ ਕੀਤੀਆਂ ਰੀਤੀ ਰਸਮਾਂ ਸਮੇਂ ਖੁੱਲੇ ਖੇਤਾਂ ਵਿੱਚ ਨੱਚਿਆ ਜਾਂਦਾ ਸੀ।\""@pa . "ਜਪੁ ਜੀ ਸਾਹਿਬ (ਜਾਂ ਜਪੁ ਜੀ) ਗੁਰੂ ਨਾਨਕ ਦੇਵ ਦੀ ਲਿਖੀ ਬਾਣੀ ਹੈ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ। ਇਸ ਵਿੱਚ ਮੂਲ ਮੰਤਰ, 38 ਪੌੜੀਆਂ ਅਤੇ 1 ਸਲੋਕ ਹਨ। ਇਸਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ।ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਕੁੱਲ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ। ਜਪੁਜੀ ਸਾਹਿਬ ਦੇ ਕੁੱਲ 40 ਅੰਗ, ਦਰਸ਼ਨ ਅਤੇ ਸੰਗੀਤ ਸਹਿਤ ਕੁੱਲ ਕਲਾ ਪਸਾਰਾਂ ਨਾਲ ਓਤਪੋਤ ਹੋ ਇੱਕ ਸੰਪੂਰਨ ਨਾਯਾਬ ਕਲਾਕ੍ਰਿਤੀ ਹਨ ਅਤੇ ਨਾਲੋ ਨਾਲ ਹਰ ਇਕਾਈ ਦੀ ਆਪਣੀ ਵੱਖਰੀ ਪਛਾਣ ਅਤੇ ਅਹਿਮੀਅਤ ਹੈ ਅਤੇ ਹਰੇਕ ਆਪਣੇ ਆਪ ਵਿੱਚ ਸੰਪੂਰਨ ਪ੍ਰਗੀਤਕ ਕਾਵਿਮਈ ਕਲਾਕ੍ਰਿਤੀ ਹੈ।"@pa . "ਦੇਸੀ ਇੱਕ ਅਜਿਹਾ ਸ਼ਬਦ ਹੈ ਜੋ ਹਰ ਪੰਜਾਬੀ ਦੀ ਜਿੰਦਗੀ ਵਿੱਚ ਬਹੁਤ ਅਹਿਮੀਅਤ ਰੱਖਦਾ ਹੈ। ਦੇਸੀ ਦਾ ਮਤਲਬ ਹੈ ਆਪਣੇ ਦੇਸ਼ ਦੀ ਜੜ੍ਹ ਨਾਲ, ਰਗ ਰਗ ਨਾਲ, ਹਰ ਬਾਰੀਕੀ ਨਾਲ ਜੁੜਿਆ ਹੋਣਾ।"@pa . "ਗੁਰਬਾਣੀ ਸਿੱਖ ਗੁਰੂਆਂ ਦੀਆਂ ਰਚਨਾਵਾਂ ਨੂੰ ਕਿਹਾ ਜਾਂਦਾ ਹੈ। ਗੁਰਬਾਣੀ ਸ਼ਬਦ ਦੋ ਸ਼ਬਦਾਂ ਤੋਂ ਬਣਿਆ ਹੈ, ਗੁਰ ਅਤੇ ਬਾਣੀ, ਗੁਰ ਤੋਂ ਭਾਵ ਗੁਰੂ ਹੈ ਅਤੇ ਬਾਣੀ ਤੋਂ ਭਾਵ ਹੈ ਸ਼ਬਦ।"@pa . "ਗਿੱਧਾ ਸਮੁੱਚੇ ਪੰਜਾਬ ਦੀਆਂ ਇਸਤਰੀਆਂ ਦੇ ਚਾਵਾਂ, ਉਮੰਗਾਂ, ਵਲਵਲਿਆਂ ਅਤੇ ਉਲਾਸ-ਭਾਵਾਂ ਨੂੰ ਪ੍ਰਗਟ ਕਰਨ ਵਾਲਾ ਹਰਮਨ-ਪਿਆਰਾ ਲੋਕ-ਨਾਚ ਹੈ। ਸਦੀਆਂ ਤੋਂ ਇਸ ਲੋਕ-ਨਾਚ ਦੀ ਪੰਜਾਬੀ ਜਨ-ਜੀਵਨ ਵਿੱਚ ਵਿਸ਼ੇਸ਼ ਥਾਂ ਬਣੀ ਰਹੀ ਹੈ।ਅਸਲ ਵਿੱਚ ਗਿੱਧਾ ਤਾਲੀ ਨਾਚ